ਸ. ਦਰਸ਼ਨ ਸਿੰਘ ਮਾਂਗਟ ਅਤੇ ਸ. ਜਗਦੇਵ ਸਿੰਘ ਢਿੱਲੋਂ - ਜੋ 1975 ਦੇ ਲਾਗੇ ਆਸਟ੍ਰੇਲੀਆ ਵਿਚ ਦਾਖਲ ਹੋ ਕੇ ਦੋਸਤ ਬਣੇ। ਗਿਰਿਫਥ ਗੰਢੇ ਪੱਟੇ ਅਤੇ ਉਪਰੰਤ ਜਗਦੇਵ ਸਿੰਘ ਪਰਿਵਾਰ ਸਮੇਤ ਪਰਥ ਚਲੇ ਗਏ ਅਤੇ ਉਥੇ ਹੀ ਵਸ ਗਏ। ਪਰ ਦਰਸ਼ਨ ਸਿੰਘ ਫਿਰ ਮਰੀਬਾ(ਕਿਊਂਜ਼ਲੈਂਡ-QLD) ਜਾ ਕੇ ਤੰਬਾਕੂ ਪੱਟਿਆ। ਬਿਨਾ ਪਾਸਪੋਰਟ ਤੋਂ ਹੀ ਕੰਮ ਲੱਭਦੇ ਅਤੇ ਕਰਦੇ ਗਰਾਫਟਨ(NSW) ਗੰਨਾ ਕੱਟਣ ਆ ਗਏ। ਇਸ ਸਾਲ ਹੱਥੀਂ ਗੰਨਾ ਕੱਟਣ ਦਾ ਆਖਰੀ ਸਾਲ ਸੀ ਕਿਉਂਕਿ ਹੁਣ ਮਸ਼ੀਂਨ ਬਣ ਚੁੱਕੀ ਸੀ। ਵੁਲਗੁਲਗੇ ਸ. ਵਿਲਿਅਮ ਸਿੰਘ ਮੱਲ੍ਹੀ ਕੋਲੋਂ ਹੁੰਦੇ ਹੋਏ ਫਿਰ ਸਿਡਨੀ ਪਹੁੰਚੇ ਅਤੇ ਫੈਕਟਰੀ ਵਿਚ ਜਾ ਲੱਗੇ। ਦੱਸਦੇ ਹਨ ਕਿ ਉਹਨੀ ਦਿਨੀ ਫੈਕਟਰੀਆਂ ਬਹੁਤ ਚਲਦੀਆਂ ਸਨ, ਹਰ ਇਕ ਨੂੰ ਕੰਮ ਮਿਲ ਜਾਂਦਾ ਸੀ। 1976 ਵਿਚ ਇਹਨਾਂ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ। ਸ਼ਾਇਦ ਇਹ ਪਹਿਲੇ ਪੰਜਾਬੀ ਟੈਕਸੀ ਡਰਾਈਵਰ ਸਨ। ਕਈ ਸਾਲ ਬਸ ਵੀ ਚਲਾਈ। 1996 ਵਿਚ ਕਾਂਕਰੀਟ ਦੀ ਫੈਕਟਰੀ ਸਥਾਪਿਤ ਕਰਕੇ ਆਪਣੇ ਬਿਜ਼ਨਸ ਵਾਲੇ ਹੋ ਗਏ ਜੋ ਹੁਣ ਉਹਨਾਂ ਦਾ ਬੇਟਾ ਬੌਬੀ ਮਾਂਗਟ ਸੰਭਾਲ ਰਿਹਾ ਹੈ। ਬੌਬੀ ਨੇ ਵੀ ਆਸਟ੍ਰੇਲੀਆ ਵਿਚ ਸ਼ਾਨਦਾਰ ਅਤੇ ਸਾਫ-ਸੁਥਰੀ ਕੱਬਡੀ ਖੇਡ ਕੇ ਨਾਮ ਕਮਾਇਆ ਹੈ। ਸਖਤ ਮਿਹਨਤ ਤੋਂ ਬਾਅਦ ਇਹਨੀ ਦਿਨੀ ਦਰਸ਼ਨ ਸਿੰਘ ਜੀ ਅਤੇ ਬਲਬੀਰ ਕੌਰ ਜੀ ਪਰਿਵਾਰ ਦੇ ਨਾਲ ਰਹਿੰਦੇ ਹੋਏ ਭਾਈਚਾਰੇ ਵਿਚ ਵੀ ਚਾਨਣ ਮੁਨਾਰੇ ਹਨ।
ਢਿੱਲੋਂ ਸਾਹਿਬ ਨੂੰ ਮੈਂ 2008 ਦੀਆਂ ਪਰਥ ਖੇਡਾਂ ਵਿਚ ਮਿਲਿਆ ਜਦੋਂ ਉਹ ਕੱਬਡੀ ਦੇ ਇੰਚਾਰਜ ਸਨ। ਮੈਂ ਇਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਟੀਮਾਂ ਥੋੜੀਆਂ ਸਨ ਅਤੇ ਇਹਨਾਂ ਨੇ ਮੈਚਾਂ ਤੋਂ ਬਾਅਦ ਸਾਨੂੰ ਸਾਰੇ ਪਰਥ ਦੀ ਸੈਰ ਕਰਵਾਈ। ਇਹਨਾਂ ਦੀ ਪ੍ਰਹੁਣਚਾਰੀ ਸਿਰੇ ਦੀ ਸੀ ਅਤੇ ਦਬਕਾ ਵੀ ਅੱਤ ਦਾ। ਕੁਝ ਟੀਮਾਂ ਆਦਤ ਅਨੁਸਾਰ ਖੇਡਣ ਤੋਂ ਇਨਕਾਰ ਕਰ ਰਹੀਆਂ ਸਨ ਪਰ ਇਹਨਾਂ ਦੇ ਰੋਅਬ ਅਤੇ ਸਟੈਂਡ ਸਾਹਮਣੇ ਕੋਈ ਨਹੀਂ ਬੋਲਿਆ। ਪਿੱਛੇ ਜਿਹੇ ਇਹਨਾਂ ਦੇ ਕੁੜਮ ਭਾਵ ਸ. ਗੁਰਦਰਸ਼ਨ ਸਿੰਘ ਦੇ ਪਿਤਾ ਜੀ ਬਿਮਾਰ ਹੋ ਗਏ। ਮੈਂ ਉਹਨੀ ਦਿਨੀ ਪਰਥ ਗਿਆ ਅਤੇ ਗੁਰੁ ਘਰ ਵਿਚ ਮੇਲ ਹੋਇਆ ਤਾਂ ਖਬਰ ਦੱਸਦੇ ਰੋ ਪਏ।
ਇਹਨਾਂ ਦਾ ਦਿਲ ਦਰਿਆ ਹੈ ਜੋ ਸਮੁੰਦਰੋਂ ਡੂੰਗਾ ਹੈ।ਦੋਨੋਂ ਮੇਰੇ ਪਿਤਾ ਜੀ ਦੀ ਉਮਰ ਦੇ ਹਨ ਅਤੇ ਮੈਨੂੰ ਪੁੱਤਰ ਕਹਿ ਕੇ ਸੰਬੋਧਿਤ ਹੁੰਦੇ ਹਨ ਜੋ ਮੈਨੂੰ ਬਹੁਤ ਚੰਗਾ ਲਗਦਾ ਹੈ।

You also might be interested in
What I utter is different to what is in my[...]
ਸੰਗਤ ਦੀ ਮਹਿਮਾ This program was broadcasted LIVE on[...]
ਕੀ ਅਰਥ ਹਨ ਜੋਜਨ ਦੇ? What is Yojan? ਸ੍ਰੀ ਗੁਰੂ[...]
This site uses Akismet to reduce spam. Learn how your comment data is processed.
Subjects :: ਵਿਸ਼ੇ
- Knowledge of Good Fella :: ਗਿਆਨ (9)
- ਇਤਿਹਾਸ :: History (10)
- ਸਦਾਚਾਰ :: Values (6)
- ਸਮਾਜਿਕ :: Social (6)
- ਖੇਤੀ ਬਾੜੀ :: Agriculture (6)
- ਗੁਰਬਾਣੀ :: Gurbani (20)
- ਤੁਲਨਾਤਮਕ :: Comparative Study (5)
- ਮਜ਼ਾਈਆ :: Comedy (6)
- ਵਿਗਿਆਨ :: Science (4)
Leave a Reply
Your email is safe with us.