Loading...

ਕੀ ਤੁਸੀਂ ਇਲਾਹੀ ਬੁਝਾਰਤ ਸਮਝਣਾ ਚਾਹੁੰਦੇ ਹੋ ?

Life is a Riddle and there is always an opportunity to understand and solve it.

Get your Book

You can get your copy from Harman Radio Australia, Amazon Australia, Amazon India or Fatehnama.com Secure your Copy Now

Already bought! ਖਰੀਦ ਚੁੱਕੇ ਹੋ?

Join my SUPPORT group to get upadates and followups. ਮੈਂ ਤੁਹਾਡੇ ਨਾਲ ਇਸ ਕਿਤਾਬ ਸੰਬੰਧੀ ਸਿੱਧਾ ਸੰਪਰਕ ਰੱਖ ਰਿਹਾ ਹਾਂ। Join Now | ਜੁੜੋ-->
ਲੇਖਕ ਬਾਰੇ - About Author
ਅਮਨਦੀਪ ਸਿੰਘ - Amandeep Singh

ਪਿਛਲੇ ਤਕਰੀਬਨ 22 ਕੁ ਸਾਲਾਂ ਦੇ ਆਸਟ੍ਰੇਲੀਆ ਦੇ ਰਹਿੰਦੇਆਂ ਅਤੇ ਦੁਨੀਆਦਾਰੀ 'ਚ ਵਿਚਰਦਿਆਂ ਜਿਨ੍ਹਾਂ ਕੁ ਅਧਿਐਨ ਅਤੇ ਉਸ ਦਾ ਅਨੁਭਵ ਕਰ ਸਕਿਆ ਉਹ ਮੇਰੇ ਲਈ ਨਵਾਂ ਤੇ ਖ਼ਾਸ ਹੈ। ਪਰ ਸੰਪੂਰਨ ਨਹੀਂ। ਸੰਪੂਰਨ ਹੋ ਸਕਦਾ ਹੈ! ਜੇ ਇਸ ਵਿਸ਼ੇ ਤੇ ਗੱਲ ਅੱਗੇ ਤੁਰੇ। ਸੋ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਕਿਤਾਬ ਲਿਖਣ ਦਾ ਮਨ ਬਣਾਇਆ।

Farmer
Owner: Sidhu Farms Australia
Director: Harman Radio (24/7 online radio from Australia)

ਪੰਛੀ ਝਾਤ :: overview

inside the book

ਜੀਵਨ ਇੱਕ ਬੁਝਾਰਤ ਹੈ ਅਤੇ ਸਾਡੇ ਲਈ ਇੱਕ ਸੁਨਿਹਰੀ ਮੌਕਾ ਹੈ ਇਸ ਨੂੰ ਸਮਝਣ ਅਤੇ ਬੁੱਝਣ ਦਾ। ਇਹ ਕਿਤਾਬ ਇਸ ਬੁਝਾਰਤ ਨੂੰ ਅਤੇ ਇਸ ਬ੍ਰਹਿਮੰਡ ਵਿਚ ਇਸ ਧਰਤੀ ਉਤੇ ਸਾਡੇ ਜੀਵਨ ਦੇ ਮਨੋਰਥ ਨੂੰ ਸਮਝਣ ਅਤੇ ਰੁਹਾਨੀਅਤ ਉਜਾਗਰ ਕਰਨ ਵਿਚ ਸਹਾਈ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਵਿਚਰਦੇ ਹੋਏ ਧਾਰਮਿਕ ਅਤੇ ਮਿਥਿਆਸਕ ਕਾਂਡਾਂ ਨੂੰ ਸਮਝ ਕੇ ਉਹਨਾਂ ਵਿਚੋਂ ਰੁਹਾਨੀਅਤ ਦਾ ਨਿਚੋੜ ਪੇਸ਼ ਕੀਤਾ ਹੈ। ਕੁਝ ਪਾਠ ਮਨੁੱਖੀ ਸਰੀਰ, ਚੱਕਰ, ਧੁਨੀਆਂ ਅਤੇ ਭਾਸ਼ਾ ਵਿਗਿਆਨ ਦੀਆਂ ਸਿਖਰਾਂ ਅਤੇ ਢੁੰਘੀਆਂ ਮਾਪਦੇ ਹਨ ਜੋ ਹੋਰ ਖੋਜ ਦਾ ਆਧਾਰ ਬਣਨਗੇ।

Life is a Riddle and there is always an opportunity to understand and solve it. This book helps you identify the pious purpose of being on this Earth, live, attune and vibrate with the Universal singularity. Religious and mythical stories are interpreted with their underlying spiritual messages relevant to the common man to be practiced and realized while doing their daily routine. Some chapters presents highest fundamentals of various layers of human body, sound and linguistics which will lead to further research in the near future.

Chapter 1
Responsive image


ਮੁੰਦਾਵਣੀ ਕੀ ਹੈ? ਇਸ ਦਾ ਇਤਿਹਾਸ, ਸ਼ਬਦ ਬਣਤਰ, ਪਾਉਣ ਅਤੇ ਬੁੱਝਣ ਦੀਆਂ ਵਿਧੀਆਂ ਨੂੰ ਜਾਣੋ। ਗੁਰੂ ਸਾਹਿਬ ਵਲੋਂ ਪਾਈ ਇਸ ਮੁੰਦਾਵਣੀ ਦੇ ਅਰਥ ਅਤੇ ਭਾਵ ਸਮਝੀਏ ਅਤੇ ਨਾਮ ਦੇ ਗੁੱਝੇ ਭੇਦ ਜਾਣੀਏ।
What is Mundavni? Read and understand the structure, historical significance and its delivery and decoding methods. Let's understand and comprehend the riddle based on "NAAM" given to us by our GURU

Chapter 2
Responsive image


ਅਖੀਰ ਨੂੰ ਉਹ ਵੇਲਾ ਆ ਗਿਆ। ਸ਼ਾਮ ਨੂੰ ਜਦੋਂ ਮੈ ਚੌਕੜੀ ਮਾਰ ਕੇ ਪੋਥੀ ਖੋਲਕੇ ਜਪੁਜੀ ਸਾਹਿਬ ਆਰੰਭ ਕੀਤਾ ਤਾਂ ਸ਼ੁਰੂਆਤ ਮੂਲ ਮੰਤਰ ਤੋ ਹੋਈ। ਸਹਿਜੇ ਸਹਿਜ ਮਨ ਵਿਚ ਉਚਾਰਨ ਲੱਗਾ। ਗੁਰ ਪ੍ਰਸਾਦਿ ਤੋਂ ਬਾਅਦ ਲਹਿ ਖਤਮ ਕਰਕੇ ਪੜਿਆ "ਜਪੁ"। ਸੁੰਨ ਹੋ ਗਿਆ, ਸਰੀਰ ਵਿਚ ਝੁਣਝੁਣੀ ਹੋਈ।
My journey and struggle to get to the point of inner realization of the "MOOL MANTAR - Base Mantra"

Chapter 3
Responsive image


ਉਸ ਦਿਨ ਮੇਰਾ ਭੈ, ਭਉ ਵਿਚ ਤਬਦੀਲ ਹੋ ਗਿਆ। ਮੈਨੂੰ ਇਉਂ ਲੱਗਿਆ ਜਿਵੇਂ ਮੈਂ ਮਨਮੁਖ ਤੋਂ ਗੁਰਮੁਖ ਹੋ ਗਿਆ ਹੋਵਾਂ। ਉਹਨਾਂ ਦਾ ਮਕਸਦ ਸਾਨੂੰ ਡਰਾਉਣ ਦਾ ਨਹੀਂ ਸੀਂ ਸਗੋਂ ਸਾਡੇ ਅੰਦਰ ਦੀਆਂ ਊਣਤਾਈਆਂ ਨੂੰ ਦੂਰ ਕਰਕੇ ਸ਼ੁੱਧ ਕਰਨਾ ਸੀ।
That day I my fear transformed into respect. I felt that from Manmukh, I have become Gurmukh. Purpose of his fear was to enforce the discipline and burn the impurities within me.

Chapter 4
Responsive image


"ਨਾਮ" ਦੇ ਸੰਦੇਸ਼ ਦਾ ਵਾਹਕ ਹੁਣ "ਬਾਣੀ" ਸੀ। ਗੁਰਾਂ ਅਤੇ ਭਗਤਾਂ ਦੀ ਊਰਜਾ ਅੱਖਰਾਂ ਵਿੱਚ ਤਬਦੀਲ ਹੋਈ ਅਤੇ ਫਿਰ ਦੂਰ ਦੁਰੇਡੇ, ਕਿਸੇ ਹੋਰ ਸਮੇਂ ਇਸੇ ਹੀ ਅੱਖਰ ਰਾਹੀਂ ਸਿੱਖ ਦੇ ਅੰਦਰ ਪ੍ਰਗਟ ਹੋ ਗਈ।
"Baani" is the carrier of "NAAM". Now, divine signals took form of alphabets and hymns and then at some other remote place, appeared in the heart of a Sikh through words.

Chapter 5
Responsive image


ਮੈਂ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਜੇ ਤੂੰ ਰੱਬ ਦੇਖਣਾ ਹੈ ਤਾਂ ਆਹ ਦੇਖ ਲੈ, ਮੈਨੂੰ ਤਾਂ ਪ੍ਰਤੱਖ ਦਿਖਾਈ ਦੇ ਰਿਹਾ ਹੈ ਡਾ. ਮਾਰਟਿਨ ਵਿਚ। ਅਸੀਂ ਦੋਵੇਂ ਵਿਸਮਾਦ ਵਿਚ ਸਭ ਵਰਤਾਰਾ ਦੇਖ ਰਹੇ ਸੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਸੀ। ਬਿਮਾਰੀ ਦੀ ਚਿੰਤਾ ਖ਼ਤਮ ਹੋ ਚੁੱਕੀ ਸੀ। ਹੁਣ ਮੈਂ ਉਹ ਘਟਨਾਕ੍ਰਮ ਦੱਸਾਂਗਾ ਜਿਸ ਨੇ ਮੈਨੂੰ ਵਿਸਮਾਦ ਵਿਚ ਪਹੁੰਚਾਇਆ।
This chapter is about the "Pain and Joy", why do we experience it? My personal struggle through my illness and the methods to overcome it.

Chapter 6
Responsive image


ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਸਲ ਵਿਚ ਕਰਮ ਹਨ ਕੀ? ਇਕੱਲੇ ਚੰਗੇ ਕਰਮ ਕਰ ਕੇ ਇਨਸਾਨੀਅਤ ਨੂੰ ਧਰਮ ਸਮਝ ਲੈਣਾ ਵੀ ਉਚਿੱਤ ਨਹੀਂ ਹੈ। ਅਸਲ ਧਰਮ ਇਸ ਤੋਂ ਬਹੁਤ ਸੂਖਮ ਅਤੇ ਗੁੱਝੇ ਭੇਦ ਸਾਂਭੀ ਬੈਠਾ ਹੈ।
Performing only good Karam(deeds) is not good enough. This chapter holds deep meanings and methodolgy of actions and reactions and ways to bypass them.

Chapter 7
Responsive image


ਸੇਵਾ ਸਦਾ ਹੀ ਚੱਲਦੀ ਰਹਿੰਦੀ ਹੈ। ਬਖ਼ਸ਼ੀਸ਼ ਤੋਂ ਪਹਿਲਾਂ ਵੀ ਅਤੇ ਬਖ਼ਸ਼ੀਸ਼ ਤੋਂ ਬਾਅਦ ਵੀ। ਨਾਮ ਦੀ ਪ੍ਰਾਪਤੀ ਉਪਰੰਤ ਤਾਂ ਹਰ ਕਾਰਜ ਸੇਵਾ ਹੀ ਹੁੰਦਾ ਹੈ।
Sewa or Service with compassion is the key to seek attention of your GURU in persuit for divine blessings.

Chapter 8
Responsive image


ਜਨਮ ਤੋਂ ਹੀ ਹਰ ਜੀਵ ਨੂੰ ਅਕਾਲ ਪੁਰਖ ਨੇ ਕੁੱਝ ਮੁੱਢਲੀਆਂ ਕਿਰਿਆਵਾਂ ਉਸ ਦੀ ਮਤਿ ਵਿਚ ਭਰ ਕੇ ਹੀ ਤੋਰਿਆ ਹੁੰਦਾ ਹੈ। ਜਿਵੇਂ; ਬੱਚਾ ਜਨਮ ਉਪਰੰਤ ਰੋਂਦਾ ਹੈ, ਜੇ ਭੁੱਖ ਲਗਦੀ ਹੈ ਤਾਂ ਵੀ ਰੋ ਕੇ ਦੱਸਦਾ ਹੈ ਅਤੇ ਉਸ ਨੂੰ ਦੁੱਧ ਚੁੰਘਣ ਦਾ ਵੀ ਪਤਾ ਹੁੰਦਾ ਹੈ, ਕਤੂਰਾ ਛੋਟਾ ਹੁੰਦਾ ਹੀ ਵਾਧੂ ਰੋਟੀ ਮਿੱਟੀ ਵਿਚ ਲੁਕੋ ਕੇ ਦੱਬਣ ਚੱਲਿਆ ਜਾਂਦਾ ਹੈ, ਆਦਿ। ਇਹਨਾਂ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਹੁੰਦੀ। ਇਤਨੀ ਕੁ ਸੋਝੀ ਨੂੰ ਮੂਲ ਮਤਿ ਆਖ ਸਕਦੇ ਹਾਂ।
Nitnem is the repetative practice of a spiritual routine so that it imprints to one's permanent memory(Matt.)

Chapter 9
Responsive image


ਹਰ ਸਕੂਲ ਵਿਚ ਛੇਵੀਂ-ਸੱਤਵੀਂ ਵਿਚ ਭੌਤਿਕ ਵਿਗਿਆਨ(Physics) ਦੀ ਲੈਬਾਰਟਰੀ ਵਿਚ ਇੱਕ ਟਿਊਨਿੰਗ ਫੋਰਕ(ਸਾਜ਼ਾਂ ਨੂੰ ਸੁਰ ਕਰਨ ਵਾਲੀ ਚਿਮਟੀ) ਦਾ ਤਜਰਬਾ ਕਰਵਾਇਆ ਜਾਂਦਾ ਹੈ। ਦਸ-ਪੰਦਰਾਂ ਚਿਮਟੀਆਂ ਮੇਜ਼ ਤੇ ਇੱਕ ਦੂਜੇ ਤੋਂ ਕੁੱਝ ਕੁ ਫ਼ਰਕ ਨਾਲ ਰੱਖ ਦਿੱਤੀਆਂ ਜਾਂਦੀਆਂ ਹਨ ਅਤੇ ਇੱਕ ਚਿਮਟੀ ਨੂੰ ਛੋਟੀ ਹਥੌੜੀ ਨਾਲ ਸੱਟ ਮਾਰੀ ਜਾਂਦੀ ਹੈ। ਉਸ ਵਿਚ ਕੰਪਨ ਪੈਦਾ ਹੁੰਦੀ ਹੈ...
Attending Sangat, performing or listening kirtan as group has a collective and exponential effect on the seeker.

Chapter 10
Responsive image


ਓਅੰ ਇੱਕ ਅਵਸਥਾ ਹੈ। ਜਪਣਾ "ਨਾਮ" ਹੈ। ਭਾਰਤੀ ਦਰਸ਼ਨ ਇਸ ਨੂੰ ਹਰੀ ਨਾਮ ਜਾਂ ਰਾਮ ਨਾਮ ਵੀ ਕਹਿੰਦੇ ਹਨ। ਪਰ ਓਅੰ ਨਾਮ ਨਹੀਂ ਹੈ ਸਗੋਂ ਉਸ ਨਾਮ ਦਾ ਮੌਖਿਕ ਚਿੰਨ੍ਹ (Oral Symbol)ਹੈ।
What is OM? Is it THAT word which we are to repeat?

Chapter 11
Responsive image


ਪਹਿਲਾਂ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ "ਸਬਦ ਗੁਰੂ" ਹੈ ਕੌਣ? ਗੁਰੂ ਗ੍ਰੰਥ ਸਾਹਿਬ ਵਿਚ ਉਹ ਬਾਣੀ ਦਰਜ ਹੈ ਜੋ ਸਾਨੂੰ "ਸ਼ਬਦ-ਗੁਰੂ" ਦੇ ਲੜ ਲਾਉਂਦੀ ਹੈ ਜਿਸਤੋਂ ਅੱਗੇ ਸਾਨੂੰ "ਨਾਮ" ਦੀ ਪ੍ਰਾਪਤੀ ਹੁੰਦੀ ਹੈ। "ਨਾਮ" ਜਪ ਕੇ ਅਸੀਂ ਨਿਰੰਕਾਰ ਵਿਚ ਸਮੋ ਜਾਈਦਾ ਹੈ। ਇਹ ਸਿਧਾਂਤ ਹਰ ਮਨੁੱਖ ਲਈ ਇੱਕੋ ਹੀ ਹੈ।
Who is Sabad GURU? And how to connect?.

Chapter 12
Responsive image


ਰਾਮ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਤਕਰੀਬਨ 2400 ਵਾਰ ਆਉਂਦਾ ਹੈ। ਅਕਸਰ ਰਾਮ ਦੇ ਬਾਰੇ ਵਿਵਾਦ ਚੱਲਦਾ ਰਹਿੰਦਾ ਹੈ ਕਿ ਅਸਲ ਰਾਮ ਹੈ ਕੋਣ?
Word "Ram" appeared almomst 2400 times in Guru Granth Sahib ji. This chapter explores the underlying spiritual assence in the epic Ramayan

Chapter 13
Responsive image


ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਕੋਈ ਅਜਿਹਾ ਗੁਣ ਜਾਂ ਚਮਤਕਾਰ ਆ ਜਾਵੇ ਜਿਸ ਨਾਲ ਉਸ ਦੇ ਕਈ ਕਾਰਜ ਪੂਰੇ ਹੋਣ ਲੱਗ ਪੈਣ, ਉਸ ਦਾ ਚੰਗਾ ਨਾਮ ਹੋ ਜਾਵੇ ਅਤੇ ਜੈ-ਜੈਕਾਰ ਹੋਵੇ।..ਇਸ ਪਾਠ ਵਿਚ ਕਰਾਮਾਤਾਂ ਅਤੇ ਉਹਨਾਂ ਸੰਬੰਧੀ ਸਿਧਾਂਤਾਂ ਦੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਵਿਚੋਂ ਬਹੁਤੇ ਆਪਣੇ ਧਾਰਮਿਕ ਇਸ਼ਟ ਜਾਂ ਗੁਰੂ-ਪੀਰਾਂ ਦੀ ਮਨੌਤ, ਸਾਖੀਆਂ ਵਿਚ ਉਹਨਾਂ ਵੱਲੋਂ ਕੀਤੇ ਚਮਤਕਾਰਾਂ ਕਾਰਨ ਕਰਦੇ ਹਨ। ਇਹ ਕਿਤਨਾ ਕੁ ਜਾਇਜ਼ ਹੈ ਅਤੇ ਕਿਤਨਾ ਨਹੀਂ? ਤੁਸੀਂ ਆਪ ਪੜ੍ਹ ਕੇ ਫ਼ੈਸਲਾ ਕਰਨਾ।
Miracles!! everyone wants to have extraordinary power but for what? Are they trap on the part of realization? Find out in this chapter

Chapter 14
Responsive image


ਸਾਡਾ ਸਰੀਰ ਬ੍ਰਹਿਮੰਡ ਦਾ ਹੀ ਮਾਡਲ ਹੈ। ਬ੍ਰਹਿਮੰਡ ਵਿਚ ਵੀ ਸਾਰੇ ਗ੍ਰਹਿ, ਚੰਦ, ਤਾਰੇ, ਸੂਰਜ ਆਦਿ ਆਪਣੇ ਮਿਥੇ ਪੈਂਡੇ ਉੱਤੇ ਚੱਲ ਰਹੇ ਹਨ। ਇਸ ਚਲੰਤ ਨੂੰ ਗੁਰਬਾਣੀ 'ਭੈ' ਕਹਿੰਦੀ ਹੈ। ਇਸ ਤਰਾਂ ਕਦੇ ਨਹੀਂ ਹੋਇਆ ਕਿ ਚੰਦ ਆਪਣਾ ਪੰਧ ਛੱਡ ਕੇ ਪੁਲਾੜ ਵਿਚ ਭਟਕ ਗਿਆ ਹੋਵੇ ਜਾਂ ਸੂਰਜ ਨੇ ਹੜਤਾਲ ਕਰ ਦਿੱਤੀ ਹੋਵੇ ਅਤੇ ਦਿਨ ਚੜ੍ਹੇ ਹੀ ਨਾ। ਸਭ ਕੁੱਝ ਇੱਕ ਨੀਅਤ ਗਿਣਤੀ ਮਿਣਤੀ ਵਿਚ ਚੱਲ ਰਿਹਾ ਹੈ। ਇਸ ਗਿਣਤੀ ਜਾਂ ਗਤੀ ਨੂੰ ਗੁਰਬਾਣੀ ਵਿਚ"ਗਤਿ" ਅਤੇ ਮਿਣਤੀ ਜਾਂ ਉਚਾਈ ਗਹਿਰਾਈ ਨੂੰ "ਮਿਤਿ" ਕਿਹਾ ਹੈ। ਮਨੁੱਖ ਕੁੱਝ ਹੱਦ ਤਕ ਥੋੜ੍ਹੀ ਮਾਤਰ ਗਤਿ ਮਿਤਿ ਤਾਂ ਜਾਣ ਸਕਦਾ ਹੈ ਪਰ ਸਾਰੀ ਨਹੀਂ।
This body is miniature model of this universe. Its dimensions are divine and most accurately marvelous. Find out what they are?

Chapter 15
Responsive image


ਕੀ ਫ਼ੁੱਲ ਖਿੜਨ ਤੋਂ ਪਹਿਲਾਂ ਅਤੇ ਬਾਅਦ, ਡੋਡੀ ਵਿਚ ਸੁਗੰਧ ਹੁੰਦੀ ਹੈ? ਇਸ ਦੇ ਜਵਾਬ ਲਈ ਕੋਈ ਵਿਗਿਆਨ ਦੀ ਜ਼ਰੂਰਤ ਨਹੀਂ, ਇਹ ਮੇਰੇ ਵਰਗਾ ਆਮ ਇਨਸਾਨ ਵੀ ਸਮਝ ਸਕਦਾ ਹੈ ਕਿ ਸੁਗੰਧ ਉਦੋਂ ਹੀ ਫੈਲਦੀ ਹੈ ਜਦੋਂ ਫ਼ੁੱਲ ਖਿੜਦਾ ਹੈ ਅਤੇ ਪੱਕ ਜਾਣ ਤੇ ਜਾਂ ਰਾਤ ਨੂੰ ਕੁੱਝ ਫ਼ੁੱਲ ਬੰਦ ਹੋਣ ਕਾਰਨ ਸੁਗੰਧ ਰੁਕ ਜਾਂਦੀ ਹੈ। ਇਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਸੁਗੰਧ ਫ਼ੁੱਲ ਦੀ ਡੋਡੀ ਵਿਚ ਨਹੀਂ ਸਗੋਂ ਉਸ ਦੀਆਂ ਪੱਤੀਆਂ ਵਿਚ ਹੁੰਦੀ ਹੈ।
Hridya or Heart seats our Mann, shabad and is place of great portal to the hidden world. This chapter is based on the indepth shabab by Bhagat Kabir ji

Chapter 16
Responsive image


ਸੁੰਨ ਅਵਸਥਾ ਵਿਚ ਪੂਰਨ ਤੌਰ ਤੇ ਪਹੁੰਚਣਾ ਜੋਗੀ, ਜਗਿਆਸੂ ਜਾਂ ਭਗਤੀ ਵਿਚ ਰੱਤੇ ਹੋਏ ਸਿੱਖ ਦੀ ਮਿਹਨਤ ਦਾ ਸਿਖਰ ਹੈ। ਪਹੁੰਚੇ ਤੁਸੀਂ ਵੀ ਹੋ, ਪਰ ਤੁਹਾਡਾ ਪਹੁੰਚਣ ਅਤੇ ਭਗਤ ਦੇ ਪਹੁੰਚਣ ਵਿਚ ਫ਼ਰਕ ਹੈ। ਪਰ ਇਹ ਪੜ੍ਹ ਕੇ ਪੰਜ ਪ੍ਰਤੀਸ਼ਤ ਸਿੱਖ ਸਹੀ ਤਰੀਕੇ ਨਾਲ ਸੁੰਨ ਅਵਸਥਾ ਵਿਚ ਪਹੁੰਚਣ ਲਈ ਕੋਸ਼ਿਸ਼ ਜ਼ਰੂਰ ਅਰੰਭਣਗੇ, ਇਹ ਮੈਨੂੰ ਯਕੀਨ ਹੈ।
Shoonya or Nothingness is a rare and sacred phenomenon. Everyone experience in their lifetime but in the absence of GURU, are unaware.

Chapter 17
Responsive image


ਕੀ ਅਵਤਾਰਾਂ ਦੇ ਗਿਆਨ ਦੀ ਲੋੜ ਹੈ? ਮੁੱਢਲੇ ਗਿਆਨ ਦਾ ਹੋਣਾ ਜ਼ਰੂਰੀ ਹੈ। ਇਸ ਨਾਲ ਅਕਾਲ ਪੁਰਖ ਦੀ ਕ੍ਰਿਤ ਦੀ ਸੋਝੀ ਹੁੰਦੀ ਹੈ ਅਤੇ ਉਸ ਵਿਚ ਵਿਸ਼ਵਾਸ ਵਧਦਾ ਹੈ। ਅਵਤਾਰਵਾਦ ਨਾਲ ਜੁੜੇ ਪਖੰਡਾਂ ਤੋਂ ਪਰਦਾ ਹਟਦਾ ਹੈ ਅਤੇ ਜ਼ਿੰਦਗੀ ਬੇਲੋੜੀਆਂ ਮਨੌਤਾਂ ਵਿਚ ਵਿਅਰਥ ਨਹੀਂ ਜਾਂਦੀ। ਵੇਦ ਭਾਵ ਗਿਆਨ ਹਥਿਆਰ ਹੈ ਜੋ ਅਗਿਆਨੀਆਂ ਅਤੇ ਪਖੰਡੀਆਂ ਦੇ ਵਿਰੁੱਧ ਵਰਤਿਆ ਜਾ ਸਕਦਾ ਹੈ।
Analysis based on the stories of creations embeded in various historical and mythical epics. Creation based on Gurmat model! What is that model?

Chapter 18
Responsive image


ਪੱਟੀ ਸ਼ਬਦ ਬਾਰੇ ਵੀ ਬਹੁਤ ਰੌਚਕ ਜਾਣਕਾਰੀ ਹੈ। ਪੁਰਾਤਨ ਰਾਜ ਕਾਲ ਵਿਚ ਸਰਕਾਰੀ ਖਰੜਾ ਅਤੇ ਦੂਜੇ ਰਾਜਾਂ ਨੂੰ ਸੁਨੇਹੇ ਭੇਜਣ ਦਾ ਕੰਮ ਪਟਿਆਂ ਰਾਹੀਂ ਕੀਤਾ ਜਾਂਦਾ ਸੀ।...ਜਦੋਂ ਧੁਨਾਂ ਨੂੰ ਲਿਪੀਬੱਧ ਕੀਤਾ ਗਿਆ ਅਤੇ ਇਸ ਗਿਆਨ ਦਾ ਕਾਗ਼ਜ਼ ਉੱਤੇ ਉਤਾਰਾ ਹੋਣ ਲੱਗਾ ਤਾਂ ਇਸ ਦਾ ਬਹੁਤ ਵਿਰੋਧ ਹੋਇਆ ਸੀ ਕਿਉਂਕਿ ਹੁਣ ਤੱਕ ਇਸ ਗਿਆਨ ਦੇ ਆਧਾਰ ਉੱਤੇ ਬਹੁਤ ਸ਼੍ਰੇਣੀਆਂ ਬਣ ਚੁੱਕੀਆਂ ਸਨ।... ਪਹਿਲੇ ਗੁਰਾਂ ਦੀ 'ਪਟੀ' ਬਾ-ਕਮਾਲ ਰਚਨਾ ਹੈ ਜੋ ਪੈਂਤੀ ਅੱਖਰਾਂ ਨਾਲ ਸੰਪੂਰਨ ਹੈ।...
Indepth analysis of Punjabi language highlighting base sounds, alpahbet formations and exact numbers in accordance with "Patti" and "Bavan 52 Akhri" written by the First and Fifth Guru.

ਚਲੋ, ਰੁਹਾਨੀਅਤ ਦੇ ਪੈਂਡੇ ਤੇ ਪੈਰ ਧਰੀਏ...

Set path on your Spiritual Journey

(AUD) $20.00 || (INR) Rs. 500

Harman Radio Australia Amazon Australia Amazon India Fatehnama.com

ਹਰਮਨ ਰੇਡੀਉ ਆਸਟ੍ਰੇਲੀਆ, ਐਮੇਜ਼ਨ ਆਸਟ੍ਰੇਲੀਆ, ਐਮੇਜ਼ਨ ਇੰਡੀਆ ਅਤੇ ਫਤਿਹਨਾਮਾ ਰਾਹੀਂ ਦੁਨੀਆ ਵਿਚ ਕਿਤੇ ਵੀ ਡਾਕ ਰਾਹੀਂ ਕਿਤਾਬ ਮੰਗਵਾਉ।
Book is available on Harman Radio website, Amazon Australia and Fatehnama.com for worldwide delivery. Full list will be available soon


pages
chapters

contact

505B Crossmaglen Rd
Bonville NSW Australia

Speaking Engagements

To inquire about interview, speaking engagement or any other information, Please contact:
Amandeep Singh +61431197305
Email: harmanradio@gmail.com

Send Email

register